Monday, 3 February 2014

ਬੱਚੇ ਸੁਣ ਕੇ ਬੋਲਣਾ ਸਿੱਖਦੇ ਹਨ (Infant learns to speak by hearing. )

                                ਬੱਚੇ ਸੁਣ ਕੇ ਬੋਲਣਾ ਸਿੱਖਦੇ ਹਨ
ਜਦੋ ਬੱਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਬੋਲਨਾ ਨਹੀਂ ਆਉਂਦਾ।  ਸਹਿਜੇ   ਸਹਿਜੇ ਉਹ ਬੋਲਣਾ ਸਿਖਦਾ ਹੈ। ਪਰ ਕਿਸ ਤਰ੍ਹਾਂ? ਉਹ ਕਿਸੀ ਸਕੂਲ  ਯਾਂ ਯੂਨੀਵਰਸਿਟੀ ਵਿੱਚ ਨਹੀਂ ਗਯਾ ਹੂੰਦਾ।  ਜੀ  ਹਾਂ , ਉਹ ਇਹ ਗੁਣ ਆਪਣੇ ਆਲੇ -ਦੁਆਲੇ ਬੋਲਦੇ ਪ੍ਰਾਣੀਆਂ ਨੂੰ ਸੁਣ ਕੇ ਅਪਨਾੰਦਾ ਹੈ। ਜੇਕਰ  ਉਹ ਪ੍ਰਾਣੀ ਗ੍ਰੀਕ  ਬੋਲਦੇ ਹੋਣ ਤਾਂ ਉਹ ਗ੍ਰੀਕ  ਬੋਲਣੀ ਸਿੱਖ ਜਾਂਦਾ ਹੈ ਤੇ ਜੇਕਰ ਉਸ ਦੇ ਕੰਨਾਂ ਵਿੱਚ ਅਰਬੀ ਦੇ ਬੋਲ ਪੈ ਰਹੇ ਹੋਣ ਤਾਂ ਉਹ ਅਰਬੀ ਬੋਲਣੀ ਸਿੱਖ ਜਾਇਗਾ। 
       ਇੱਸ ਆਧਾਰ ਤੇ ਮੈਂ ਖਾਸ ਤੌਰ ਤੇ ਪੰਜਾਬ ਦੇ ਬਾਹਰਲੇ ਸੂਬਿਆਂ ਵਿੱਚ ਰਿਹ ਰਹੇ ਪੰਜਾਬੀਆਂ ਦੇ ਧਿਆਨ ਵਿੱਚ ਇੱਕ ਜ਼ਰੂਰੀ ਗੱਲ ਲਿਆਉਣੀ ਚਾਹਾਂਗਾ। ਉਹ ਇਹ ਕਿ ਜੇਕ਼ਰ ਉਹ ਆਪਣੇ ਬੱਚਿਆਂ ਦੇ ਨਾਲ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਪੰਜਾਬੀ ਨਹੀਂ ਬੋਲਦੇ ਤਾਂ ਉਹ ਆਪਣੇ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ।  ਉਹ ਕਿੱਸ ਤਰ੍ਹਾਂ ?
       ਉਹ ਇੱਸ  ਤਰ੍ਹਾਂ ਕਿ ਅਸੀਂ ਸਾਰੇ ਇਹ ਤਾਂ ਚਾਹੁੰਦੇ ਹੀ ਹਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ , ਗੁਰੂ ਇਤਿਹਾਸ , ਸਿੱਖ ਇਤਿਹਾਸ ਤੋਂ ਜਾਣੂੰ ਹੋਣ ਤੇ ਚੰਗੇ ਗੁਰਸਿਖ ਬਨਣ। ਪਰ ਜੇਕ਼ਰ ਅਸੀਂ ਆਪਣੀ ਇੱਸ ਕਮੀ (ਪੰਜਾਬੀ ਪ੍ਰਤੀ ਲਾਪਰਵਾਹੀ ) ਬਾਰੇ ਸੁਚੇਤ ਨਹੀਂ ਹੁੰਦੇ ਤਾਂ ਇਹ ਨੁਕਸਾਨ ਹੋਣਾ ਲਾਜ਼ਮੀ ਹੈ। ਕਿਓਂਕਿ  ਗੁਰੁਆਰਿਆਂ ਵਿੱਚ ਕਥਾ , ਲੈਕਚਰ , ਵਖਿਆਨ , ਢਾਡੀ ਵਾਰਾਂ ਆਦਿ ਤੇ ਪੰਜਾਬੀ ਵਿੱਚ ਹੀ ਹੁੰਦੀਆਂ ਹਨ। ਅਤੇ ਜਿਹੜੀ ਲਾਈਵ ਕਥਾ ਬੰਗਲਾ ਸਾਹਿਬ , ਸੀਸ ਗੰਜ ਸਾਹਿਬ, ਮੰਜੀ ਸਾਹਿਬ - ਅੰਮ੍ਰਿਤਸਰ  ਸਾਹਿਬ ਯਾਂ ਹੋਰ ਗੁਰੂ -ਅਸਥਾਨਾਂ ਤੋਂ ਹੁੰਦੀ ਹੈ ਉਹ ਵੀ ਪੰਜਾਬੀ ਵਿੱਚ ਹੀ ਹੁੰਦੀ ਹੈ। ਇਹ ਵੀ ਸਪਸ਼ਟ ਹੈ ਕਿ ਆਉਣ ਵਾਲੇ ਕਈ ਦਹਾਕਿਆਂ ਤੱਕ ਇੱਸ ਤਰ੍ਹਾਂ ਹੀ ਹੋਏਗਾ ਅਤੇ ਹੋਣਾ ਵੀ ਚਾਹੀਦਾ ਵੀ ਹੈ। 
       ਜੇਕਰ ਅਸੀਂ ਪੰਜਾਬੀ ਨਹੀਂ ਬੋਲਾਂਗੇ ਤਾਂ ਬੱਚਿਆਂ ਦੀ ਪੰਜਾਬੀ ਨਾਲ ਪਛਾਣ ਨਹੀਂ ਹੋ ਪਾਏਗੀ ਤੇ ਉਹ ਗੁਰਦਵਾਰਿਆਂ ਵਿੱਚ ਹੁੰਦੇ ਲੇਕਚਰ , ਕਥਾ ਅਦਿ ਦਾ ਲਾਭ ਨਹੀਂ ਲੈ ਸਕਣਗੇ। ਬੱਚਿਆਂ ਵਿੱਚ ਵਿਚਰਦੇ ਹੋਏ ਇਹ ਗੱਲ ਉਘੜ ਕੇ ਸਾਹਮਣੇ ਆਈ ਹੈ  ਕਿ ਬੱਚੇ ਗੁਰਮਤਿ ਕਲਾਸਾਂ ਵਿੱਚ ਹੁੰਦੀਆਂ ਗੱਲਾਂ ਸਮਝ ਨਹੀਂ ਪਾਂਦੇ। 
     ਇਹ ਤਜ਼ਰਬਾ ਹੀ ਸਾਡੇ ਲਈ ਖਤਰੇ ਦੀ ਘੰਟੀ ਹੋਣਾ ਚਾਹਿਦਾ ਹੈ ਤੇ ਇਸ ਬਾਰੇ ਲੁੜੀਂਦੇ ਕਦਮ ਚੁੱਕਣਾ ਸਾਡਾ ਮੁਢਲਾ ਫਰਜ਼ ਹੋਣਾ ਚਾਦੀਦਾ ਹੈ।  ਸੋ ਆਓ ਹੋਰ ਸਮਾਂ ਨਾ ਗਵਾਈਏ ਅਤੇ ਬੀਤੇ ਵਿੱਚ ਕੀਤੀਆਂ ਭੁੱਲਾਂ ਨੂੰ ਪਿਛੇ ਸੁੱਟ ਕੇ ਅੱਜ ਤੋਂ ਹੀ ਪੰਜਾਬੀ ਦੀ ਵੱਧ ਤੋ ਵੱਧ ਵਰਤੋਂ ਸ਼ੁਰੂ ਕਰ ਦਈਏ। 

No comments:

Post a Comment